ਸਿਰਲੇਖ: ਆਈਵੀਐਫ ਕੀ ਹੈ (ਇਨ ਵਿਟਰੋ ਫਰਟੀਲਾਈਜੇਸ਼ਨ)?

ਸ਼ੁਰੂਆਤੀ ਦਿਨਾਂ ‘ਚ ਨਪੁੰਸਕਤਾ ਨੂੰ ਬੁਰਾ ਮੰਨਿਆ ਜਾਂਦਾ ਸੀ। ਔਰਤਾਂ ਨੂੰ ਸਮਾਜ ‘ਚ ਨੀਚਾ ਦਿਖਾਇਆ ਜਾਂਦ ਸੀ, ਕਿਉਂਕਿ ਉਹ ਆਪਣੇ ਖੁਦ ਦਾ ਬੱਚਾ ਨਹੀਂ ਪੈਦਾ ਕਰ ਸਕਦੀਆਂ ਸਨ। ਪਰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬੱਚੇ ਨੂੰ ਜਨਮ ਦੇਣਵਾਸਤੇ ਦੋ ਇਨਸਾਨਾਂ ਦੀ ਲੋੜ ਹੁੰਦੀ ਹੈ ਅਤੇ ਬੱਚਾ ਪੈਦਾ ਕਰਨ ਦੀ ਸ਼ਮਤਾ ਮਰਦ ਤੇ ਔਰਤ ਦੋਨਾਂ ਨੂੰ ਪ੍ਰਭਾਵਿਤ ਕਰਦੀ ਹੈ। ਦੁਨੀਆਂ ਅੰਦਰ ਕਰੀਬ 10-15 ਪ੍ਰਤੀਸ਼ਤ ਜੌੜੇ ਬੱਚਾ ਪੈਦਾ ਕਰਨ ਸਬੰਧੀ ਚੁਣੌਤੀ ਦਾ ਸਾਹਮਣਾ ਕਰਦੇ ਹਨ ਅਤੇ ਉਨ੍ਹਾਂ ਨੂੰ ਇਸਲਈ ਇਲਾਜ਼ ਦੀ ਲੋੜ ਪੈਂਦੀ ਹੈ।

ਲੂਈਸ ਬ੍ਰਾਊਨ ਦਾ ਜਨਮ- ਸਾਲ 1978 ‘ਚ ਇੰਗਲੈਂਡ ‘ਚ ਪੈਦਾ ਹੋਇਆ ਪਹਿਲਾ ਟੈਸਟ ਟਿਊਬ ਬੇਬੀ ਨਪੁੰਸਕਤਾ ਸ਼ਬਦ ਦਾ ਲਗਭਗ ਅੰਤ ਕਰ ਚੁੱਕਾ ਹੈ। ਉਦੋਂ ਟੈਸਟ ਟਿਊਬ ਬੇਬੀ ਦੀ ਪੂਰੀ ਪ੍ਰੀਕ੍ਰਿਆ ਨੂੰ ਪੂਰੀ ਤਰ੍ਹਾਂ ਗੈਰ ਕੁਦਰਤੀ ਤੇ ਅਜੀਬ ਮੰਨਿਆਜਾਂਦਾ ਸੀ ਕਿ ਇਕ ਬੱਚਾ ਮਾਂ ਦੀ ਗਰਭ ਤੋਂ ਬਾਹਰ ਵੀ ਕੰਸੀਵ ਕੀਤਾ ਜਾ ਸਕਦਾ ਹੈ। ਇਸ ‘ਚ ਕੁਝ ਵੀ ਗੈਰ ਕੁਦਰਤੀ ਜਾਂ ਨਕਲੀ ਨਹੀਂ ਹੈ, ਇਹ ਸਿਰਫ ਨਪੁੰਸਕਤਾ ਦਾ ਮਾਹਿਰਾਂ ਵੱਲੋਂ ਖੁਦ ਦਾ ਬੱਚਾ ਪੈਦਾ ਨਾ ਹੋਣ ਦੇ ਵਿਸ਼ੇ ‘ਤੇ ਜੌੜਿਆਂ ਨੂੰ ਦਿੱਤੀ ਜਾਣ ਵਾਲੀਸਲਾਹ ਹੈ।

ਆਈਵੀਐਫ ਕੀ ਹੈ?

ਜਿਵੇਂ ਕਿ ‘ਇਨ ਵਿਟਰੋ’ ਦਾ ਮਤਲਬ ਹੈ ਗਲਾਸ ਵਿੱਚ- ਜਿਹੜੀ ਇਕ ਟੈਸਟ ਟਿਊਬ ਜਾਂ ਇਕ ਸੱਭਿਆਚਾਰ ਦੇ ਘੇਰੇ ‘ਓ ਹੋਣ ਵਾਲੀ ਪ੍ਰੀਕ੍ਰਿਆ ਹੈ, ਲੇਕਿਨ ਇਹ ਜੀਵੰਤ ਜੀਵਾਣੂ ਤੋਂ ਬਾਹਰ ਹੈ। ਆਓ ਅਸੀਂ ਆਈਵੀਐਫ ਪ੍ਰੀਕ੍ਰਿਆ ਬਾਰੇ ਡੂੰਘਾਈ ਨਾਲ ਜਾਣੀਏ।ਇਹ ਇਕ ਵਿਆਪਕ ਪ੍ਰਵਾਨਤ ਤਕਨੀਕ ਹੈ, ਜਿਸਨੂੰ ਕਿਸੇ ਜੌੜੇ ਵੱਲੋਂ ਆਪਣਾ ਬੱਚਾ ਪੈਦਾ ਕਰਨ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ।

ਇਸ ਪ੍ਰੀਕ੍ਰਿਆ ਹੇਠ ਇਕ ਲੇਬੋਰੇਟਰੀ ‘ਚ ਸਰੀਰ ਦੇ ਬਾਹਰ ਹੀ ਅੰਡਿਆਂ ਤੇ ਸ਼ੁਕ੍ਰਾਣੂਆਂ ਨੂੰ ਮਿਲਾਉਣਾ ਹੁੰਦਾ ਹੈ। ਅੰਡੇ ਤੇ ਸ਼ੁਕ੍ਰਾਣੂ ਨੂੰ ਇਕ ਪੇਟਰੀ ਡਿਸ਼ ‘ਚ ਛੱਡ ਦਿੱਤਾ ਜਾਂਦਾ ਹੈ, ਤਾਂ ਜੋ ਆਪਣੇ ਆਪ ਉਪਜ ਕੇ ਇਕ ਭਰੂਣ ਬਣ ਸਕਣ। ਇਕ ਵਾਰ ਭਰੂਣਬਣਨ ‘ਤੇ, ਇਸਨੂੰ ਔਰਤ ਦੀ ਗਰਭ ‘ਚ ਰੱਖ ਦਿੱਤਾ ਜਾਂਦਾ ਹੈ, ਅਤੇ ਜੇਕਰ ਔਰਤ ਆਪਣੀ ਬੱਚੇਦਾਨੀ ‘ਚ ਬੱਚਾ ਨਹੀਂ ਰੱਖ ਸਕਦੀ, ਤਾਂ ਭਰੂਣ ਨੂੰ ਇਸਨੂੰ ਇਕ ਸੈਰੋਗੇਟ ਮਾਂ ਦੀ ਗਰਭ ‘ਚ ਟ੍ਰਾਂਸਫਰ ਕੀਤਾ ਜਾਂਦਾ ਹੈ, ਜਿਹੜੀ ਜੌੜੇ ਵਾਸਤੇ ਗਰਭ ਰੱਖਦੀ ਹੈ।

ਆਈਵੀਐਫ ਦੀ ਸਿਫਾਰਿਸ਼ ਕਦੋਂ ਕੀਤੀ ਜਾਂਦੀ ਹੈ?

ਆਈਵੀਐਫ ਨੂੰ ਇਲਾਜ਼ ਵਾਸਤੇ ਪਹਿਲ ਨਹੀਂ ਦਿੱਤੀ ਜਾਂਦੀ ਹੈ, ਇਸਨੂੰ ਉਨ੍ਹਾਂ ਕੇਸਾਂ ‘ਚ ਸੁਝਾਇਆ ਜਾਂਦਾ ਹੈ:

  • ਜਦੋਂ ਗਰਭ ਧਾਰਨ ਕਰਨ ਲਈ ਦਵਾਈਆਂ ਕੰਮ ਨਹੀਂ ਕਰਦੀਆਂ,
  • ਜਦੋਂ ਆਈਯੂਆਈ (ਇੰਟ੍ਰਾਯੂਟੀਰਾਈਨ ਆਈਸੇਮੀਨੇਸ਼ਨ) ਫੇਲ੍ਹ ਹੋ ਜਾਂਦਾ ਹੈ,
  • ਜਦੋਂ ਇਕ ਔਰਤ ਦੀਆਂ ਫਲੋਪੀਅਨ ਟਿਊਬਾਂ ਬੰਦ ਹੋ ਜਾਂਦੀਆਂ ਹਨ,
  • ਐਂਡੋਮੀਟ੍ਰੀਸਿਸ ਦੀ ਸਥਿਤੀ ‘ਚ
  • ਓਵੂਲੇਸ਼ਨ ਸਬੰਧੀ ਸਮੱਸਿਆਵਾਂ- ਪੀਸੀਓਡੀ ਨਾਲ ਜੁੜੇ ਕਈ ਮਾਮਲੇ,
  • ਸਰਵੀਕਲ ਬਲਗਮ ਦਾ ਖਰਾਬ ਹੋਣਾ,
  • ਰੋਗਾਣੂ ਦੀਆਂ ਸਮੱਸਿਆਵਾਂ, ਜਿਹੜੀਆਂ ਸ਼ੁਕ੍ਰਾਣੂ ਤੇ ਅੰਡਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ,
  • ਜਦੋਂ ਸ਼ੁਕ੍ਰਾਣੂ ਘੱਟ ਗਿਣਤੀ ‘ਚ ਹੁੰਦੇ ਹਨ, ਨਹੀਂ ਹੁੰਦੇ ਹਨ ਜਾਂ ਫਿਰ ਕੁਝ ਹੋਰ ਸਮੱਸਿਆਵਾਂ ਹੁੰਦੀਆਂ ਹਨ।

ਆਈਵੀਐਫ ਪ੍ਰੀਕ੍ਰਿਆ ‘ਚ ਸ਼ਾਮਿਲ ਕਦਮ?

  • ਪ੍ਰੀ-ਆਈਵੀਐਫ ਮੁਲਾਂਕਣ- ਇਸ ਕਦਮ ਹੇਠ ਕੁਝ ਖੂਨ ਸਬੰਧੀ ਟੈਸਟ ਜਿਵੇਂ ਏਐਮਐਚ (ਐਂਟੀ ਮੂਲੇਰੀਅਨ ਹਾਰਮੋਨ) ਸ਼ਾਮਿਲ ਹੁੰਦੇ ਹਨ, ਜਿਹੜੇ ਅੰਡਕੋਸ਼ (ਅੰਡਾ) ਰਿਜਰਵ ਹੋਣ ਦੀ ਪਛਾਣ ਹਨ, ਇਕ ਟ੍ਰਾਂਸਵੀਜਨਲ ਅਲਟ੍ਰਾਸਾਉਂਡ ਤੇ ਇਕ ਸ਼ੁਕ੍ਰਾਣੂਵਿਸ਼ਲੇਸ਼ਣ ਹਨ। ਇਨ੍ਹਾਂ ਟੈਸਟਾਂ ਦੇ ਨਤੀਜਿਆਂ ਦੇ ਅਧਾਰ ‘ਤੇ ਡਾਕਟਰ ਇਲਾਜ਼ ਦਾ ਸਰਵਉਤਮ ਤਰੀਕਾ ਲੱਭੇਗਾ।
  • ਅੰਡਕੋਸ਼ ਉਤਪਤੀ- ਅਗਲੇ ਕਦਮ ‘ਚ ਦਵਾਈਆਂ ਰਾਹੀਂ ਅੰਡਕੋਸ਼ ਨੂੰ ਵਾਧਾ ਦੇਣਾ ਸ਼ਾਮਿਲ ਹੁੰਦਾ ਹੈ, ਜਿਸ ‘ਚ ਅੰਡੇ ਵਾਲੇ ਕੋਸ਼ ਨੂੰ ਵਿਕਸਿਤ ਕੀਤਾ ਜਾਂਦਾ ਹੈ, ਤਾਂ ਜੋ ਅੰਡੇ ਪੈਦਾ ਕੀਤੇ ਜਾ ਸਕਣ। ਅੰਡਕੋਸ਼ ਦਾ ਵਧਣਾ ਮਹਾਵਾਰੀ ਚੱਕਰ ਤੋਂ 2 ਤੋਂ 3 ਦਿਨਾਂਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਇਹ 12 ਦਿਨਾਂ ਤੱਕ ਰਹਿੰਦਾ ਹੈ। ਇਸ ਤੋਂ ਬਾਅਦ ਫੂਲਿਕਲਰ ਦੀ ਨਿਗਰਾਨੀ ਅਲਟ੍ਰਾਸਾਉਂਡ ਰਾਹੀਂ ਕੀਤੀ ਜਾਂਦੀ ਹੈ ਅਤੇ ਬਲੱਡ ਟੈਸਟ ਰੇਗੁਲਰ ਮੌਕਿਆਂ ਬਾਅਦ ਕੀਤੇ ਜਾਂਦੇ ਹਨ, ਤਾਂ ਜੋ ਫੂਲਿਕਲਰ ਦਾ ਸਾਈਜ਼ ਜਾਂਚਿਆ ਜਾਸਕੇ।
  • ਅੰਡੇ ਦੀ ਪ੍ਰਾਪਤੀ ਦੀ ਪ੍ਰੀਕ੍ਰਿਆ- ਅੰਡਕੋਸ਼ ਦੀ ਉਤਪਤੀ ਤੋਂ 8-12 ਦਿਨਾਂ ਬਾਅਦ ਇਕ ਟਰਿੱਗਰ ਇੰਜੈਕਸ਼ਨ ਦਿੱਤਾ ਜਾਂਦਾ ਹੈ, ਤਾਂ ਜੋ ਇਹ ਪਿਸ਼ਾਬ ਦੇ ਵਿਗਾੜ ‘ਚ ਮਦੱਦ ਕਰੇ ਅਤੇ ਪੱਕਣ ਵਾਲੇ ਅੰਡੇ ਨੂੰ ਕੱਢ ਲਵੇ। ਅੰਡੇ ਦੀ ਮੁੜ ਪ੍ਰਾਪਤੀ ਇਕ ਡੇਅ-ਕੇਅਰ ਨਿਗਰਾਨੀ ਹੇਠ ਚੱਲਣ ਵਾਲੀ ਪ੍ਰੀਕ੍ਰਿਆ ਹੈ, ਜਿਸਨੂੰ ਅਲਟ੍ਰਾਸਾਉਂਡ ਨਾਲ ਐਂਥੀਸ਼ਿਆ ਰਾਹੀਂ ਅੰਜ਼ਾਮ ਦਿੱਤਾ ਜਾਂਦਾ ਹੈ।
  • ਸ਼ੁਕ੍ਰਾਣੂ ਦੀ ਕੁਲੈਕਸ਼ਨ ਕਰਨਾ- ਅੰਡੇ ਦੀ ਕੁਲੈਕਸ਼ਨ ਕਰਨ ਵਾਲੇ ਦਿਨ ਹੀ ਪੁਰਸ਼ ਸਾਂਝੇਦਾਰ ਤੋਂ ਤਾਜ਼ਾ ਸੈਂਪਲ ਲਿਆ ਜਾਂਦਾ ਹੈ, ਜਿਸਦਾ ਲੇਬੋਰੇਟਰੀ ‘ਚ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਸੀਮਨ ਦੇ ਸੈਂਪਲ ਨੂੰ ਉਸ ‘ਚੋਂ ਵਾਧੂ ਸੈਮੀਨਲ ਤਰਲ ਕੱਢਣ ਵਾਸਤੇਅਤੇ ਸ਼ੁਕ੍ਰਾਣੂਆਂ ਨੂੰ ਮੁੜ ਪ੍ਰਾਪਤ ਕਰਨ ਲਈ ਧੋਤਾ ਜਾਂਦਾ ਹੈ। ਜੇਕਰ ਪੁਰਸ਼ ਸੈਂਪਲ ਟੈਸਟ ਲਈ ਸੈਂਪਲ ਦੇਣ ਦੇ ਕਾਬਿਲ ਨਾ ਹੋਵੇ, ਤਾਂ ਸ਼ੁਕ੍ਰਾਣੂਆਂ ਨੂੰ ਮੁੜ ਪ੍ਰਾਪਤ ਕਰਨ ਲਈ ਸ਼ੁਕ੍ਰਾਣੂ ਐਸਪ੍ਰਾਈਜੇਸ਼ਨ ਕਰਵਾਇਆ ਜਾਂਦਾ ਹੈ।
  • ਗਰਭਧਾਰਨ ਕਰਨਾ- ਇਕ ਪੈਟ੍ਰੀ ਡਿਸ਼ ‘ਚ ਅੰਡੇ ਤੇ ਸ਼ੁਕ੍ਰਾਂਣੂਆਂ ਨੂੰ ਮਿਲਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਖੁਦ ਹੀ ਗਰਭਧਾਰਨ ਲਈ ਛੱਡ ਦਿੱਤਾ ਜਾਂਦਾ ਹੈ। 16-18 ਘੰਟਿਆਂ ਬਾਅਦ ਅੰਡਿਆਂ ਦੀ ਜਾਂਚ ਕੀਤੀ ਜਾਂਦੀ ਹੈ, ਤਾਂ ਜੋ ਪੁਸ਼ਟੀ ਕੀਤੀ ਜਾ ਸਕੇ ਕਿਗਰਭਧਾਰਨ ਹੋ ਚੁੱਕਾ ਹੈ। ਇਸ ਤੋਂ ਬਾਅਦ ਫੁੱਲ ਕੀਤੇ ਅੰਡੇ ਨੂੰ ਇਕ ਭਰੂਣ ਕਿਹਾ ਜਾਂਦਾ ਹੈ। ਇਸਨੂੰ 3 ਤੋਂ 5 ਦਿਨਾਂ ਤੱਕ ਇੰਕੁਵੇਟਰ ‘ਚ ਰੱਖਿਆ ਜਾਂਦਾ ਹੈ।
  • ਭਰੂਣ ਟਰਾਂਸਫਰ ਕਰਨਾ- ਭਰੂਣ ਨੂੰ ਤੀਜ਼ੇ ਜਾਂ 5ਵੇਂ ਦਿਨ ਟ੍ਰਾਂਸਫਰ ਕੀਤਾ ਜਾਂਦਾ ਹੈ। ਭਰੂਣ ਨੂੰ 5ਵੇਂ ਦਿਨ ਟ੍ਰਾਂਸਫਰ ਕਰਨਾ ਬੇਹਤਰ ਮੰਨਿਆ ਜਾਂਦਾ ਹੈ, ਕਿਉਂਕਿ ਬਲੇਸਟੋਸਿਸਟ ਸਟੇਜ ਤੱਕ ਭਰੂਣ ਵੰਡ ‘ਤੇ ਧਿਆਨ ਰੱਖਣਾ ਮਹੱਤਵਪੂਰਨ ਹੈ (5 ਦਿਨ ਦੇਭਰੂਣ ਨੂੰ ਬਲੈਸਟੋਸਿਸਟ ਕਿਹਾ ਜਾਂਦਾ ਹੈ)। ਬਲੈਸਟੋਸਿਸਟ ਨਾਲ ਟ੍ਰਾਂਸਫਰ ਦੀ ਸਫਲਤਾ ਦੀ ਦਰ ਵੱਧ ਜਾਂਦੀ ਹੈ।
  • ਟ੍ਰਾਂਸਫਰ ਤੋਂ ਬਾਅਦ- ਭਰੂਣ ਟ੍ਰਾਂਸਫਰ ਕਰਨ ਤੋਂ ਬਾਅਦ ਗਰਭ ਅਵਸਥਾ ਦੀ ਸੰਭਾਵਨਾ ਨੂੰ ਵਧਾਉਣ ਵਾਸਤੇ ਕੁਝ ਮਦੱਦਗਾਰ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਗਰਭ ਅਵਸਥਾ ਦੀ ਸ਼ੁਰੂਆਤੀ ਸਥਿਤੀ ਨੂੰ ਸਮਰਥਨ ਦਿੱਤਾ ਜਾਂਦਾ ਹੈ। ਕਰੀਬ ਦੋਹਫਤਿਆਂ ਬਾਅਦ ਇਕ ਔਰਤ ਬੀਟਾ ਐਚਸੀਜੀ ਦੀ ਪੁਸ਼ਟੀ ਕਰਨ ਵਾਸਤੇ ਆਪਣੇ ਖੂਨ ਦਾ ਟੈਸਟ ਕਰਵਾ ਸਕਦੀ ਹੈ ਜਾਂ ਫਿਰ ਘਰ ‘ਚ ਪੇਸ਼ਾਬ ਰਾਹੀਂ ਗਰਭਵਤੀ ਹੋਣ ਦਾ ਟੈਸਟ ਕਰ ਸਕਦੀ ਹੈ।

ਸਿੱਟਾ

ਜਦੋਂ ਇਕ ਵਾਰ ਔਰਤ ਗਰਭਵਤੀ ਬਣ ਜਾਂਦੀ ਹੈ ਅਤੇ ਉਸਦਾ ਸਾਕਾਰਾਤਮਕ ਗਰਭਵਤੀ ਟੈਸਟ ਰਹਿੰਦਾ ਹੈ, ਤਾਂ ਬੱਚੇਦਾਨੀ ‘ਚ ਬੱਚਾ ਇਕ ਆਮ ਗਰਭ ਅਵਸਥਾ ਵਾਂਗ ਹੀਂ ਵੱਧਦਾ ਹੈ। ਆਈਵੀਐਫ ਦੀ ਪੂਰੀ ਪ੍ਰੀਕ੍ਰਿਆ ‘ਚ ਕੁਝ ਵੀ ਗੈਰ ਕੁਦਰਤੀ ਨਹੀਂ ਹੈ,ਬਲਕਿ ਆਈਵੀਐਫ ਉਨ੍ਹਾਂ ਜੋੜਿਆਂ ਦੀ ਮਦੱਦ ਕਰਦਾ ਹੈ, ਜਿਹੜੇ ਕੁਦਰਤੀ ਤਰੀਕੇ ਨਾਲ ਮਾਂਪੇ ਨਹੀਂ ਬਣ ਸਕਦੇ। ਇਸ ਕਰਕੇ ਇਸਨੂੰ ਸਹਾਇਤਾ ਪ੍ਰਾਪਤ ਪ੍ਰਜਨਕ ਤਕਨੀਕ ਦਾ ਨਾਂਮ ਦਿੱਤਾ ਗਿਆ ਹੈ।